Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all articles
Browse latest Browse all 226

September Intake vs Punjabi IELTS Students

$
0
0
September Intake vs Punjabi IELTS Students

September Intakeਆ ਰਿਹਾ, ਬਹੁਤ ਸਾਰੇ ਪੰਜਾਬੀ Students ਸੁਪਨੇ ਦੇਖ ਰਹੇ ਹੋਣੇ ਹਨ Canadaਆਉਣ ਦੇ, Especially Nursing Professionਦੀਆਂ ਕੁੜੀਆਂ ਤੇ +2ਪਾਸ ਮੁੰਡੇ, ਪਰ ਗਰਾਰੀ ਆ ਕੇ IELTSਤੇ ਅੜਦੀ ਹੈ ਜਦ Band Requirement ਪੂਰੀ ਨਹੀਂ ਹੁੰਦੀ! ਫਿਰ ਕੁਝ ਇੱਕ ਤਾਂ Australiaਵੱਲ ਰੁੱਖ ਕਰਦੇ ਹਨ ਤੇ ਜਿਹਨਾਂ ਦੀ Australiaਲਈ ਵੀ Requirementਪੂਰੀ ਨਾ ਹੋਵੇ...ਉਨਾਂ ਲਈ Last & Good Option..."New Zealand"ਜਿੱਥੇ IELTS ਤੋਂ ਬਿਨਾਂ ਵੀ Apply ਕਰ ਸਕਦੇ ਹਾਂ & Visaਵੀ ਆਸਾਨੀ ਨਾਲ ਮਿਲ ਜਾਂਦਾ ਤੇ Canadaਵਾਂਗ 10,000 Dollar Account 'ਚ ਪਾਉਣ ਦੀ Compulsionਵੀ ਨਹੀਂ !

ਕਈ ਤਾਂ ਮੇਰੇ ਵਾਂਗ Time TV Channelਲਗਾ ਕੇ ਘੰਟਿਆਂਬੰਦੀ Agents ਦੀਆਂ ਗੱਪਾਂ ਸੁਣਦੇ ਹੋਣੇ ਆ...ਗੱਪਾਂ ਇਸ ਲਈ ਕਿਹਾ ਕਿਉਂਕਿ ਜੋ ਇਹ ਦੱਸਦੇ ਆ ਹੁੰਦਾ ਸਭ ਕੁਝ ਉਸਦੇ ਵਿਪਰੀਤ (ਉਲਟ) ਹੈ !

ਮੇਰੇ Agent ਦੀ ਗੱਪ ਵੀ ਸੁਣਲੋ..."Nursing Professionਵਾਲੀਆਂ ਕੁੜੀਆਂ ਨੂੰ ਤਾਂ ਜਾਂਦਿਆਂ ਈ 40$ Dollar Per Hour ਮਿਲਦੇ ਹਨ".....ਉਨਾਂ ਦਿਨਾਂ ਚ 1 Dollarਦੇ 60 Indian Rupees ਬਣਦੇ ਸੀ...40 Dollarsਦੇ Equal 2,400 Rupees ,ਬਸ ਉੁਸੇ Timeਮੈਂ ਤਾਂ ਸੋਚ ਲਿਆ Canadaਤਾਂ ਹੁਣ ਜਾਣਾ ਹੀ ਜਾਣਾ ..ਫਿਰ ਚਾਹੇ ਜਹਾਜ਼ ਦੇ ਬਾਹਰ ਲਮਕ ਕੇ ਕਿਉਂ ਨਾ ਜਾਣਾ ਪਵੇ ! ਉਸ ਦਿਨ ਤੋਂ ਲੈ ਕੇ ਜਹਾਜ਼ ਚੋਂ Canadaਦੀ ਧਰਤੀ ਤੇ ਪੈਰ ਪਾਉਣ ਤੱਕ ਤਾਂ ਇਹੀ ਹਿਸਾਬ ਲਾਉਂਦੀ ਰਹੀ ਕਿ ਜੇਕਰ ਹਰੇਕ ਸਾਲ ਪੰਜਾਬ ਚ ਇੰਨੀ...Investment ਕਰਾਂਗੀ ਤਾਂ...ਇੰਨਾ Benefitਹੋਇਆ ਕਰੇਗਾ, ਪਰ ਜਦ ਪਹਿਲਾ Check ਮਿਲਿਆ ਤਾਂ ਅਸਲੀਅਤ ਕੁਝ ਹੋਰ ਹੀ ਸੀ !

ਖ਼ੈਰ ਮੁੱਕਦੀ ਗੱਲ ਇਹੀ ਆ ਕਿ ਜਿੰਨੇ ਆਉਣਾ ਜੀ ਸਦਕੇ ਆਉ...ਜਹਾਜ਼ ਭਰ-ਭਰ ਆਉ ਪਰ ਖਾਣਾ ਬਣਾਉਣਾ ਜ਼ਰੂਰ ਸਿੱਖ ਕੇ ਆਇਉ, ਨਹੀਂ ਤਾਂ ਮੇਰੇ ਵਾਂਗ ਆ ਕੇ ਭਿੰਡੀਆਂ 'ਚ ਪਾਣੀ ਪਾਉਂਗੇ ਤੇ ਫਿਰ ਦੂਜਿਆਂ ਦੇ ਮੂੰਹ ਵੱਲ ਦੇਖਣਾ ਪਉ ਕਿ Cooking ਸਿਖਾ ਦੇਵੇ ਕੋਈ, Cooking ਸਿਖਾਉਣ ਦਾ Timeਨਹੀਂ ਕਿਸੇ ਕੋਲ.. ਫਿਰ ਖਾ ਖਾ Sub & Pizza ..Weight Gain !

ਰੱਬ ਰਾਖਾ !!

Viewing all articles
Browse latest Browse all 226


<script src="https://jsc.adskeeper.com/r/s/rssing.com.1596347.js" async> </script>