Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all articles
Browse latest Browse all 226

Asin Paathi Han Akhand Paathan De (Sikhism Whatsapp Status)

$
0
0
Asin Paathi Han Akhand Paathan De
ਅਸੀਂ ਪਾਠੀ ਹਾਂ ਅਖੰਡ "ਪਾਠਾਂ"ਦੇ,
ਕੋਈ ਬੁਲਾਵੇ ਤਾਂ ਰਹਿੰਦੇ ਤਿਆਰ ਬੀਬਾ।
ਪਾਠੀ ਕਿਰਾਏ ਦੇ ਹਾਂ ਕੰਮ ਪਾਠ ਕਰਨਾ,
ਫਿਰ ਕਾਹਦੇ ਤੋਂ ਕਰੀਏ ਇਨਕਾਰ ਬੀਬਾ।
ਡਿਊਟੀ ਬਣਦੀ ਏ ਦੋ ਘੰਟਿਆਂ ਦੀ ,
ਸੂਈ ਹੋਣ ਦਈਏ ਨਾ ਆਰ -ਪਾਰ ਬੀਬਾ।
ਸ਼ਰਧਾ ਤੁਹਾਡੀ ਭਾਵੇਂ ਲੱਖ ਹੋਵੇ,
ਸਾਡਾ ਤਾਂ ਹੈ ਇਹ ਰੋਜ਼ਗਾਰ ਬੀਬਾ।
ਸਬਰ ਸਾਨੂੰ ਨਾ ਇਕ ਥਾਂ ਪਾਠ ਦੇ ਨਾਲ,
ਡਿਊਟੀਆਂ ਤਿੰਨ-ਤਿੰਨ ਥਾਂ ਲਈਏ ਭੁਗਤਾ ਬੀਬਾ।
ਭੱਜ-ਦੌੜ ਕੇ ਰੌਲਾਂ ਹਾਂ ਲਾ ਦਿੰਦੇ,
ਇਉਂ ਪਾਠ "ਭੁਗਤਾ"ਪਈਏ ਰਾਹ ਬੀਬਾ।
ਕਰਕੇ ਮੁਖੀ ਦੀ ਕੁਝ ਚਾਪਲੂਸੀ,
ਡਿਊਟੀਆਂ ਲਾ ਲਈਏ ਦੋ ਦੀਆਂ ਚਾਰ ਬੀਬਾ।
ਗੁਰਬਾਣੀ ਦੇ ਅਰਥਾਂ ਦਾ ਭੇਦ ਨਾ ਪੁੱਛੋ ਸਾਨੂੰ,
ਪਾਠ ਸਿੱਖੇ ਹਾਂ ਅਸੀਂ ਰੱਟੇਦਾਰ ਬੀਬਾ।
ਈਰਖਾ ਟਕਸਾਲੀ ਮਿਸ਼ਨਰੀਆਂ ਨਾਲ ਕਰਦੇ,
ਮਿਸ਼ਨਰੀ ਕਰਦੇ ਟਕਸਾਲੀਆਂ ਨਾਲ ਬੀਬਾ।
ਵਿਵਾਦ ਸੁਲਝਾਂਦੇ ਨਾ ਕਦੇ ਹੋ ਇਕੱਠੇ,
ਐਸਾ 'ਪਸਰਿਆ ਹੰਕਾਰ ਦਾ ਜਾਲ ਬੀਬਾ।
ਸ਼ਬਦ ਦੀ ਵੀਚਾਰ ਕਦੇ ਨਾ ਮੂਲ ਕੀਤੀ,
ਕੀ ਕਹਿ ਗਏ ਨੇ "ਰਚਨਹਾਰ"ਬੀਬਾ।

ਫਟਕਣ ਦਿੱਤੀ ਨਾ ਗੁਰੂ ਦੀ ਗੱਲ ਨੇੜੇ,
"ਪਾਠ"ਕਰ ਦਿੱਤੇ ਭਾਵੇਂ ਬੇ-ਸ਼ੁਮਾਰ ਬੀਬਾ।
ਕਾਮ'ਕ੍ਰੋਧ'ਮੋਹ'ਲੋਭ'ਦੇ ਅਸੀਂ ਮਾਰੇ,
ਹਾਵੀ ਸਾਡੇ ਤੇ ਹੋਇਆ "ਹੰਕਾਰ"ਬੀਬਾ।
ਤੂੰ ਪਾਠ ਕਰਵਾ ਸੁੱਖ ਲਾਹ ਅਪਣੀ,
ਜਿਹੜਾ ਕੀਤਾ ਗੁਰੂ ਨਾਲ ਵਿਊਪਾਰ ਬੀਬਾ।

ਸ਼ਰਧਾ ਤੁਹਾਡੀ ਵੀ ਸੁੱਖ ਲਾਹੁਣ ਤੱਕ ਹੀ ਹੈ,
ਫਿਰ ਕਿਵੇਂ ਹੋਵੇ ਗੁਰੂ ਦਾ ਸਤਿਕਾਰ ਬੀਬਾ।
ਬਾਣੀ ਸੁਣਦਾ ਨਾ, ਕਰਨ ਤੇ ਕਰਵਾਉਣ ਵਾਲਾ,
ਪੱਲੇ ਕੀ ਪਊ ਤੂੰ ਆਪੇ ਸਮਝਦਾਰ ਬੀਬਾ।
ਬੱਧਾ ਚੱਟੀ ਤੂੰ ਪਾਠ ਕਰਵਾਏ ਘਰ ਵਿੱਚ,
ਲਾਹਵੇਂ ਸਿਰ ਤੋਂ ਸੁੱਖ ਦਾ ਭਾਰ ਬੀਬਾ।
ਜਿਹੋ ਜਿਹੇ ਕਰਾਉਣ ਵਾਲੇ ਉਹੋ ਜਿਹੇ ਕਰਨ ਵਾਲੇ,
ਤਾਲੀ ਵੱਜਦੀ ਏ ਦੋਹਾਂ ਹੱਥਾਂ ਨਾਲ ਬੀਬਾ।
ਕਹੇ (Nihal Tarsikke) ਵਾਲਾ ਗੁਰਬਾਣੀ ਵੀਚਾਰ ਬਾਝੋਂ,
ਜੀਵਨ ਹੋਵੇਗਾ ਕਿਵੇਂ ਖੁਸ਼ਹਾਲ ਬੀਬਾ॥

Please apni image nu na kharb karo Sade Guru sahib ne sanu baani bakshish kiti hai es nu samjh k padhi pyar te satkaar nal dhanda na banai te karwaun wale bhi satkaar nal suno ke Guru ji ki hukam karde ne Waheguru Ki Ka Khalsa, Waheguru Ji Ki Fateh

Mobile Version
Asin Paathi Han Akhand Paathan De,
Koi Bulawe Tan Rehnde Tyar Beeba
Paathi Kiraye De Han Kam Path Karna,
Fer Kahde To Kariye Inqaar Beeba,
Duty Bandi E Do Ghanteya Di,
Sui Hon Dayiye Na Aar Paar Beeba

Sharda Tuhadi Bhawein Lakh Howe,
Sada Tan Hai Eh Rozgaar Beeba,
Sabar Sanu Na Ik Thaa Paath De Naal,
Duties 3-3 Tha Layiye Bhugta Beeba

Bhaj-Daud Ke Raulan Han La Dinde,
Eo Paath Bhugta Payiye Raah Beeba
Karke Mukhi Di Kuj Chaaplusi
Duties La Layiye Do Diyan Chaar Beeba,

Gurbani De Arthan Da Bhet Na Pucho Sanu,
Paath Sikhe Han Asin Rattedaar Beeba,
Eirkha Taksaali Mishnariyan Naal Karde,
Mishnari Karde Taksaalian Naal Beeba
Vivaad Suljande Na Kade Ho Kathe,
Aisa Pasreya Hankaar Da Jaal Beeba

Shabad Di Vichar Kade Na Mool Kiti
Ki Keh Gaye Ne "Rachanhaar" Beeba,
Fatkan Diti Na Guru Di Gal Nede,
"Path" Kar Dite Bhawein Be-shumar Beeba

Kaam Karodh Moh Lobh De Asin Maare,
Haawi Sade Te Hoya Hankaar Beeba
Tu Paath Karwa Sukh Laah Apni,
Jehda Kita Guru Naal Veupaar Beeba
Sharda Tuhadi Bhi Sukh Laun Teek Hi Hai,
Fer Kiwe  Howe Guru Da Satikaar Beeba

Baani Sunda Na, Karn Te Karwaun Wala,
Palle Ki Pau Tu Ape Samjhdaar Beeba
Badha Chatti Tu Paath Karwaye Ghar Vich
Laahwe Sir To Sukh Da Bhaar Beeba
Jeho Jehe Karwaun Wale Oho Jehe Karn Wale,
Taali Wajdi E Dohan Hathan Naal Beeba
Kahe (Nihal Tarsikke) Wala Gurbani Vichar Vaajo
Jeevan Howega Kiwe Khush Haal Beeba

Viewing all articles
Browse latest Browse all 226

Trending Articles


Vimeo 10.7.1 by Vimeo.com, Inc.


UPDATE SC IDOL: TWO BECOME ONE


KASAMBAHAY BILL IN THE HOUSE


Girasoles para colorear


Presence Quotes – Positive Quotes


EASY COME, EASY GO


Love with Heart Breaking Quotes


Re:Mutton Pies (lleechef)


Ka longiing longsem kaba skhem bad kaba khlain ka pynlong kein ia ka...


Vimeo 10.7.0 by Vimeo.com, Inc.


FORECLOSURE OF REAL ESTATE MORTGAGE


FORTUITOUS EVENT


Pokemon para colorear


Sapos para colorear


Smile Quotes


Letting Go Quotes


Love Song lyrics that marks your Heart


RE: Mutton Pies (frankie241)


Hato lada ym dei namar ka jingpyrshah jong U JJM Nichols Roy (Bah Joy) ngin...


Long Distance Relationship Tagalog Love Quotes



<script src="https://jsc.adskeeper.com/r/s/rssing.com.1596347.js" async> </script>